ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਡਾ. ਜਸਬੀਰ ਸਿੰਘ ਮਾਨ ਦੇ ਸੰਦੇਹਾਂ ਦਾ ਉਤਰ

ਡਾ. ਹਰਭਜਣ ਸਿੰਘ,

ਸ਼੍ਰੀ ਦਸਮ ਗਰੰਥ ਦੇ ਕਰਤ੍ਰਿਤਵ ਸੰਬੰਧੀ ਤਥਹੀਣ ਅਤੇ ਨਿਰਾਧਾਰ ਅਫਵਾਹਾਂ ਫੈਲਾ ਕੇ ਸਿਖਾਂ ਨੂੰ ਭਰਮ ਵਿਚ ਪਾਉਣ ਵਾਲੇ ਲੇਖਕਾਂ ਦੇ ਕੈਲੀਫੋਰਨੀਆ ਸਥਿਤ ਆਗੂ ਸ. ਜਸਬੀਰ ਸਿੰਘ ‘ਮਾਨ,’ ਜੋ ਕਿ ਪੇਸ਼ੇ ਵਜੋਂ ਹਡੀਆਂ ਦੇ ਡਾਕਟਰ ਹਨ, ਨੇ ਆਪਣੀਆਂ ਬੇਬੁਨਿਆਦ ਧਾਰਨਾਵਾਂ ਨੂੰ ਜ਼ੋਰ-ਸ਼ੋਰ ਨਾਲ ਪ੍ਰਵਾਹਿਤ ਕਰਨ ਵਾਸਤੇ ਪੰਜਾਹ ਕੁ ਪੰਨਿਆਂ ਦੀ ਇਕ ਲੇਖਣੀ ਰੂਪ ਮਿਸਾਈਲ ਫਿਰ ਦਾਗ਼ੀ ਹੈ, ਜਿਸ ਨੂੰ ਉਨ੍ਹਾਂ ਨੇ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ‘Guru Granth Sahib’ ; as the only Sikh canon (Presently Published Sri Dasam Granth and British Connection) ਅਤੇ

REJOINDER TO “Sri Dasam Granth Sahib; the Second Canon of the Sikhs” ਦਾ ਨਾਮ ਦਿਤਾ ਹੈ।

ਡਾ. ਮਾਨ ਦੇ ਇਸ ਲੇਖ ਵਿਚ ਕੁਝ ਵੀ ਨਵਾਂ ਨਹੀਂ। ਇਸ ਬਾਰੇ ਇਹ ਕਹਾਵਤ ਵੀ ਅਨੁਚਿਤ ਹੈ ਕਿ ਇਹ ਨਵੀਆਂ ਬੋਤਲਾਂ ਵਿਚ ਪੁਰਾਣੀ ਸ਼ਰਾਬ ਹੈ। ਹਕੀਕਤਨ ਇਹ ਪੁਰਾਣੀਆਂ ਬੋਤਲਾਂ ਵਿਚ ਅਸਲੋਂ ਪੁਰਾਣੀ ਸ਼ਰਾਬ ਹੈ। ਇਸ ਦਾ ਕੇਵਲ ਆਧਾਰ ਹੈ “ਸੌ ਵਾਰ ਝੂਠ ਨੂੰ ਸਚ ਕਹੋ, ਤਾਂ ਉਹ ਸਚ ਜਾਪਣ ਲਗ ਪੈਂਦਾ ਹੈ।” ਡਾ. ਮਾਨ ਸ਼ਾਇਦ ਨਵੀਆਂ-ਨਵੀਆਂ ਅਫਵਾਹਾਂ ਘੜਨ ਦੇ ਅਸਮਰਥ  ਹਨ, ਇਸ ਲਈ ਇਕੋ ਅਸਤ ਨੂੰ ਵਾਰ-ਵਾਰ ਕਹਿ ਕੇ ਉਸ ਨੂੰ ਆਧਾਰ ਪ੍ਰਦਾਨ ਕਰਨ ਦਾ ਯਤਨ ਕਰ ਰਹੇ ਹਨ। ਹਾਲਾਕਿ ਉਹ ਨਿਰਪਖ ਹੋ ਕੇ ਲਿਖਣ ਦਾ ਵਾਰ-ਵਾਰ ਭ੍ਰਮ ਪੈਦਾ ਕਰਦੇ ਹਨ, ਪਰ ਕਿਹਾ ਇਹ ਜਾਂਦਾ ਹੈ ਕਿ ਉਹ ਸ਼੍ਰੀ ਦਸਮ ਗ੍ਰੰਥ ਵਿਰੁਧ ਲਿਖਣ ਵਾਸਤੇ ਲੋਕਾਂ ਨੂੰ ਪੈਸੇ ਦਾ ਲਾਲਚ ਵੀ ਦੇ ਰਹੇ ਹਨ।

ਡਾ. ਮਾਨ ਆਪਣੇ ਅਸਲ ਚੇਹਰੇ ਨੂੰ ਨਕਾਬ ਹੇਠ ਛੁਪਾਉਣ ਵਾਸਤੇ ਲਿਖਦੇ ਹਨ ।    ‘ Two viewpoints have been circulating in Panthic and Sikh studies circles about Dasam Granth. One view gives total Acceptance and agrees that Guru Gobind Singh Ji wrote all compositions present in the Published Granth. 2nd view point is of total rejection of this Granth. Present author disagrees with both view points(ਭਾਵ ਪੰਥਕ ਅਤੇ ਸਿਖ ਅਧਿਐਨ ਦੇ ਖੇਤਰ ਵਿਚ ਦਸਮ ਗ੍ਰੰਥ ਬਾਰੇ ਦੋ ਤਰ੍ਹਾਂ ਦੀਆਂ ਧਾਰਨਾਵਾਂ ਹਨ। ਇਕ ਧਾਰਨਾ ਅਨੁਸਾਰ ਇਹ ਸਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਦੂਜੀ ਧਾਰਨਾ ਦੇ ਲੋਕ ਇਸ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ। ਇਸ ਲੇਖ ਦਾ ਕਰਤਾ ਦੋਹਾਂ ਨਾਲ ਅਸਹਿਮਤ ਹੈ)।

ਡਾ. ਮਾਨ ਸਮੁਚੇ ਗ੍ਰੰਥ ਦੀ ਰਚਨਾ ਅੰਗ਼ਰੇਜ਼ਾਂ ਦੁਆਰਾ ਕੀਤੀ ਗਈ ਮੰਨਦੇ ਹਨ। ਉਹ ਕਿਤੇ ਵੀ ਇਹ ਸਿਧ ਨਹੀਂ ਕਰਦੇ ਕਿ ਸ਼੍ਰੀ ਦਸਮ ਗ੍ਰੰਥ ਵਿਚ ਇਹ-ਇਹ ਰਚਨਾਵਾਂ ਅੰਗ਼ਰੇਜ਼ਾਂ ਨੇ ਜੋੜੀਆਂ ਹਨ, ਬਲਕਿ ਇਕੋ ਹੀ ਰਟ ਲਗਾਈ ਜਾ ਰਹੇ ਹਨ ਕਿ ਅਠਾਰਵੀਂ ਸਦੀ ਵਿਚ ‘ਸ੍ਰੀ ਦਸਮ ਗ੍ਰੰਥ’ ਨਾਮ ਵਾਲਾ ਕੋਈ ਗ੍ਰੰਥ ਨਹੀਂ ਸੀ, ਉਨੀਵੀਂ ਸਦੀ ਦੇ ਆਰੰਭ ਵਿਚ ਇਹ ਅੰਗ਼ਰੇਜ਼ਾਂ ਨੇ ਤਿਆਰ ਕਰਵਾਇਆ ਸੀ। ਉਹ ਕਿਤੇ ਵੀ ਇਹ ਨਹੀਂ ਲਿਖਦੇ ਕਿ ਅਮਕੀਆਂ ਬਾਣੀਆਂ ਅੰਗ਼ਰੇਜ਼ਾਂ ਦੁਆਰਾ ਵਧਾਈਆਂ ਗਈਆਂ ਹਨ ਅਤੇ ਇਹ ਜਾਅਲੀ ਰਚਨਾਵਾਂ ਸਿਰਜਿਤ ਕਰਨ ਨਾਲ ਅੰਗ਼ਰੇਜ਼ਾਂ ਦੀ ਰਾਜਨੀਤਿਕ ਸੱਤਾ ਜਾਂ ਈਸਾਈ ਧਰਮ ਨੂੰ ਇਸ ਤਰ੍ਹਾਂ ਦਾ ਲਾਭ ਹੋ ਸਕਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਡਾ. ਮਾਨ ਦੀਆਂ ਜਿਨ੍ਹਾਂ ਧਾਰਨਾਵਾਂ ਨੂੰ ਮੈਂ ਆਪਣੀ ਪ੍ਰਕਾਸ਼ਿਤ ਪੁਸਤਕ ਵਿਚ ਪਹਿਲਾਂ ਹੀ ਨਕਾਰ ਚੁਕਾ ਹਾਂ, ਉਨ੍ਹਾਂ ਮੇਰੀ ਕਿਸੇ ਵੀ ਗਲ ਦਾ ਜਵਾਬ ਨਾ ਦੇ ਕੇ ਆਪਣੀਆਂ ਨਿਰਾਧਾਰ ਸਥਾਪਨਾਵਾਂ ਨੂੰ ਫਿਰ ਸਚ ਦਾ ਜਾਮਾ ਪਹਿਨਾਉਣ ਦਾ ਯਤਨ ਕੀਤਾ ਹੈ। ਅਗਲੇ ਪੰਨਿਆਂ ‘ਤੇ ਮੈਂ ਡਾ. ਮਾਨ ਦੇ ਇਸ ਢੀਠ ਅਸਤਵਾਦ ਨੂੰ ਬੇਪਰਦ ਕਰਨ ਦਾ ਯਤਨ ਕਰਾਂਗਾ।

ਸ਼੍ਰੀ ਦਸਮ ਗ੍ਰੰਥ ਦੇ ਸਾਰੇ ਹੀ ਵਿਰੋਧੀ ਸਿਖ ਸੰਗਤ ਨੂੰ ਗੁਮਰਾਹ ਕਰਨ ਵਾਸਤੇ ਵਾਰ-ਵਾਰ ਇਹ ਹਊਆ ਖੜਾ ਕਰ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰੁਤਾ ਨੂੰ ਸ਼੍ਰੀ ਦਸਮ ਗ੍ਰੰਥ ਤੋਂ ਖ਼ਤਰਾ ਹੈ। ਸਿਖਾਂ ਦੇ ਮਨਾਂ ਵਿਚ ਡਰ ਪੈਦਾ ਕਰਨ ਦੀ ਇਸੇ ਕੁਚੇਸ਼ਟਾ ਅਧੀਨ ਹੀ ਡਾ. ਮਾਨ ਨੇ ਆਪਣੇ ਤਥਹੀਣ ਲੇਖ ਨੂੰ ‘Guru Granth Sahib; as the only Sikh canon’ਸਿਰਲੇਖ ਦਿਤਾ ਹੈ। ਮੈਨੂੰ ਕੋਈ ਵੀ ਸ਼੍ਰੀ ਦਸਮ ਗ੍ਰੰਥ ਦਾ ਅਜਿਹਾ ਹਿਮਾੲਤੀ ਨਹੀਂ ਮਿਲਿਆ, ਜਿਸ ਨੇ ਸ਼੍ਰੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਵਡਾ ਅਤੇ ਮਹਤਵਪੂਰਨ ਮੰਨਿਆ ਹੋਵੇ। ਭਾਈ ਕੇਸਰ ਸਿੰਘਛਿਬਰ ਤੋਂ ਅਜ ਤਕ ਹਰ ਸਿਖ ਇਸ ਨੂੰ ਛੋਟਾ ਗ੍ਰੰਥ ਮੰਨ ਕੇ ਹੀ ਸਤਿਕਾਰ ਦੇਂਦਾ ਹੈ। ਪਰ ਮੈਂ ਨਿਸ਼ਚੈ ਨਾਲ ਕਹਿੰਦਾ ਹਾਂ ਕਿ ਮੈਨੂੰ ਕੋਈ ਵੀ ਅਜਿਹਾ ਸ਼੍ਰੀ ਦਸਮ ਗ੍ਰੰਥ ਦਾ ਵਿਰੋਧੀ ਵੀ ਨਹੀਂ ਮਿਲਿਆ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂਰਨਤਾ ਉਤੇ ਵਿਸ਼ਵਾਸ ਹੋਵੇ। ਉਸ ਨੂੰ ਰਾਗਮਾਲਾ ‘ਤੇ ਸੰਦੇਹ ਹੈ, ਭਟਾਂ ਦੀ ਬਾਣੀ ‘ਤੇ ਸੰਦੇਹ ਹੈ, ਭਗਤ-ਬਾਣੀ ਉਤੇ ਸ਼ੰਕਾ ਹੈ, ਭਾਈ ਗੁਰਦਾਸ ਦੀਆਂ ਰਚਨਾਵਾਂ ਉਤੇ ਕਿੰਤੂ ਹਨ। ਉਹ ਗੁਰੂ-ਪਰਿਵਾਰ ਦੇ ਲੋਕਾਂ ਅਤੇ ਭਾਈ ਨੰਦ ਲਾਲ ਜੀ ਜੈਸੀਆਂ ਹੋਰ ਹਸਤੀਆਂ ਦੇ ਨਾਂਵਾਂ ਨੂੰ ਵਿਗਾੜਨ ਦੀ ਕੁਚੇਸ਼ਟਾ ਤੋਂ ਗ੍ਰਸਤ ਹੈ। ਸੋ ਗੁਰੂ ਗ੍ਰੰਥ ਸਾਹਿਬ ਦੀ ਗੁਰੁਤਾ ਨੂੰ ਨਿਸ਼ਚਿਤ ਤੌਰ ਤੇ ਡਾ. ਮਾਨ ਦੇ ਸੰਦੇਹਵਾਦੀ ਧੜੇ ਤੋਂ ਖ਼ਤਰਾ ਹੈ, ਸ਼੍ਰੀ ਦਸਮ ਗ੍ਰੰਥ ਵਿਚ ਨਿਸ਼ਚਾ ਰਖਣ ਵਾਲੇ, ਇਥੋਂ ਤਕ ਕਿ ਇਸ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ, ਕਿਸੇ ਇਕ ਵਿਅਕਤੀ ਦਾ ਮਾਨ ਸਾਹਿਬ ਨਾਮ ਦਸ ਦੇਣ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਗੁਰੂ ਹੋਣ ਉਤੇ ਸੰਦੇਹ ਕੀਤਾ ਹੋਵੇ। ਹਾਂ ਇਸ ਲਈ ‘ਚੳਨੋਨ’ ਸ਼ਬਦ ਵਰਤਣ ਉਤੇ ਮੈਨੂੰ ਸਖ਼ਤ ਇਤਰਾਜ਼ ਹੈ, ਕਿਉਂਕਿ ਇਸ ਪਦ ਦਾ ਅਰਥ ‘ਗੁਰੂ ਗ੍ਰੰਥ’ ਨਹੀਂ ਬਣਦਾ। ਮੈਂ ਆਪਣੀ ਪੁਸਤਕ ਵਿਚ ਇਸ ਸ਼ਬਦ ਦੇ ਕੋਸ਼ਗਤ ਅਰਥ ਅਤੇ ਇਸ ਪਿਛੇ ਵਿਦਮਾਨ ਸਿਧਾਂਤ ਦਾ ਸੰਖੇਪ ਵਿਸ਼ਲੇਸ਼ਣ ਕੀਤਾ ਸੀ, ਡਾ. ਮਾਨ ਨੇ ਕੋਈ ਉਤਰ ਤਾਂ ਨਹੀਂ ਦਿਤਾ। ਪਰ ਸਿਖ ਧਰਮ ਨੂੰ ਭ੍ਰਸ਼ਟ ਕਰਨ ਵਾਸਤੇ ਅੰਗ਼ਰੇਜ਼ੀ ਕਲਚਰ ਦੇ ੳੇੁਸੇ ਸ਼ਬਦ ਨੂੰ ਵਾਰ-ਵਾਰ ਦੁਹਰਾ ਕੇ ਸਿਖਾਂ ਦੇ ਮਨ-ਮਸਤਿਕ ਨੂੰ ਪਲੀਦ ਕਰਨ ਦਾ ਕੰਮ ਜ਼ਰੂਰ ਕੀਤਾ ਹੈ। ਡਾ. ਮਾਨ ਨੇ ਆਪਣੇ ਲੇਖ ਵਿਚ ਬਹੁਤ ਸਾਰੀਆਂ ਉਰਲੀਆਂ-ਪਰਲੀਆਂ ਗਲਾਂ ਲਿਖੀਆਂ ਹਨ, ਪਰ ਮੈਂ ਪਹਿਲਾਂ  ਆਪਣੇ-ਆਪ ਨੂੰ ਉਨ੍ਹਾਂ ਦੁਆਰਾ ਖੜੇ ਕੀਤੇ ਪ੍ਰਸ਼ਨਾਂ ਉਤੇ ਹੀ ਕੇਂਦ੍ਰਿਤ ਕਰਦਾ ਹਾਂ। ਉਹ ਕਹਿੰਦੇ ਹਨ ਕਿ ਇਸ ਗ੍ਰੰਥ ਦੇ ਕਰਤ੍ਰਿਤਵ ਸੰਬੰਧੀ ਦੋ ਬੁਨਿਆਦੀ ਪ੍ਰਸ਼ਨਾਂ ਦਾ ਸਮਾਧਾਨ ਜ਼ਰੂਰੀ ਹੈ-

ਇਹ ਪੂਰਾ ਲੇਖ ਡਾਉਨਲੋਡ ਕਰਕੇ ਪੜ ਸਕਦੇ ਹੋ ::


Click here to download : Rejoinder-to-Dr.-Mann

Dr. Harbhajan Singh
Head/Project Director
Dr. Balbir Singh Sahitya Kendra
Dehradun.
Phones : 09997139539, 9463362026

You can leave a response, or trackback from your own site.

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।