ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਅਧਿਆਤਮਕ ਗਿਆਨ ਦੀਆਂ ਅਵਸਥਾਵਾਂ ਭਾਗ ੧….ਚਰਨਜੀਤ ਸਿੰਘ ਬਲ

ਅਧਿਆਤਮਕ ਗਿਆਨ ਦੀਆਂ ਅਵਸਥਾਵਾਂ

 

ਸਤਿਗੁਰੂ ਨਾਨਕ ਸਾਹਿਬ ਜਪ ਦੀਆਂ ਚਾਰ ਪਉੜੀਆਂ, 34. 35. 36 ਅਤੇ 37 ਵਿਚ ਅਧਿਆਤਮਕ ਗਿਆਨ ਦੇ ਪੰਧ ਦੀਆਂ ਪੰਜ ਅਵਸਥਾਵਾਂ ਦਾ ਵਰਨਨ ਕਰਦੇ ਹਨ। ਭਾਵ, ਆਤਮਾ ਅਤੇ ਪਰਮਾਤਮਾ ਦੇ ਸਦੀਵੀ ਸੁਮੇਲ ਦੇ ਪੰਜ ਖੰਡ ਹਨ, ਧਰਮ ਖੰਡ, ਗਿਅਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ।  ਆਉ ਬਾਣੀ ਵਿੱਚੋਂ ਇਹਨਾਂ ਬਾਰੇ ਸਰਵਣ ਕਰੀਏ ।

ਧਰਮ ਖੰਡ

ਧਰਮ ਦੇ ਮਾਰਗ ਦੀ ਪਹਿਲੀ ਅਵਸਥਾ ਧਰਮ ਖੰਡ ਹੈ ਜਿਸ ਵਿਚ ਆਦਮੀਂ ਨੂੰ ਮਨੁੱਖੀ ਜੀਵਨ ਦੇ ਮੂਲ ਮਨੋਰਥ ਦੀ ਸੋਝੀ ਪੈਂਦੀ ਹੈ। ਗੁਰੂ ਦੇ ਦੱਸੇ ਮਾਰਗ ਉੱਤੇ ਚਲਦਾ ਹੋਇਆ ਉਹ ਚੰਗੇ ਮੰਦੇ ਕਰਮਾਂ ਅਤੇ ਉਹਨਾਂ ਦੇ ਪ੍ਰਤਿਕਰਮਾਂ ਤੋਂ ਜਾਣੂ ਹੁੰਦਾ ਹੈ, ਦੁਨੀਆਂ ਦੇ ਵਿਸ਼ੇ, ਵਿਕਾਰ, ਹੋਛਾ ਸੁਭਾ, ਤੰਗ ਦ੍ਰਸ਼ਿਟੀਕੋਨ, ਆਦਿ ਤਿਆਗਦਾ ਹੈ, ਅਤੇ ਉਸ ਨੂੰ ਪਰਮਾਤਮਾ ਦੀ ਵਿਸ਼ਾਲ ਰਚਨਾ ਦਾ ਅਨੁਭਵ ਹੁੰਦਾ ਹੈ।

ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥
ਤਿਸ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥
ਤਿਸ ਵਿਚਿ ਜੀਆ ਜੁਗਤ ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥
ਕਰਮੀ ਕਰਮੀ ਹੋਏ ਵੀਚਾਰੁ॥ ਸਚਾ ਆਪਿ ਸਚਾ ਦਰਬਾਰੁ॥
ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥
ਕਚ ਪਕਾਈ ਓਥੈ ਪਾਈ ॥ ਨਾਨਕ ਗਇਆ ਜਾਪੈ ਜਾਈ ॥੩੪॥ ਜਪ

ਅਰਥ:- ਰਾਤਾਂ, ਰੁੱਤਾਂ, ਥਿੱਤਾਂ, ਵਾਰ, ਹਵਾ, ਪਾਣੀ ਅੱਗ ਅਤੇ ਪਾਤਾਲ ਆਦਿ ਦੇ ਇਕੱਠ ਵਿਚ (ਪਰਮਾਤਮਾ) ਨੇ ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਥਾਪ ਦਿੱਤਾ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ ਹਨ, ਜਿਨ੍ਹਾਂ ਦੇ ਅਨੇਕਾਂ ਨਾਮ ਹਨ। ਆਪ ਸੱਚੇ ਦਾ ਦਰਬਾਰ ਵੀ ਸੱਚਾ ਹੈ ਜਿੱਥੇ ਕੀਤੇ ਕਰਮਾਂ ਦੀ ਵਿਚਾਰ ਹੁੰਦੀ ਹੈ। ਓਥੇ ਪਰਵਾਨ ਹੋਏ ਸੰਤ ਪਰਤੱਖ ਸੋਭਦੇ ਹਨ ਅਤੇ ਉਹਨਾਂ ਦੇ (ਮੱਥੇ) ਉੱਤੇ (ਪ੍ਰਭੂ ਦੀ) ਮੇਹਰ ਦੀ ਨਿਗਾਹ ਦੇ ਨਿਸ਼ਾਨ ਪਏ ਚਮਕਦੇ ਹਨ। ਮਨੁੱਖ ਦੀ ਕੱਚ ਪਕਾਈ (ਚੰਗੇ ਮੰਦੇ ਕਰਮਾਂ) ਦੀ ਪਰਖ ਓਥੇ ਹੁੰਦੀ ਹੈ।

You can leave a response, or trackback from your own site.

One Response to “ਅਧਿਆਤਮਕ ਗਿਆਨ ਦੀਆਂ ਅਵਸਥਾਵਾਂ ਭਾਗ ੧….ਚਰਨਜੀਤ ਸਿੰਘ ਬਲ”

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।