ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਸਿਮਰਨੁ ਛਾਡਿ ਕੈ…………… ਪ੍ਰੀਤ ਪ੍ਰਭ

 

ਸਿਮਰਨੁ ਛਾਡਿ ਕੈ

 

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਪਾਲਿਓ ਬਹੁਤੁ ਕੁਟੰਬੁ ॥

ਧੰਧਾ ਕਰਤਾ ਰਹਿ ਗਇਆ ਭਾਈ ਰਹਿਆ ਨ ਬੰਧੁ ॥੧੦੬॥

ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ ॥

ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥੧੦੭॥

 ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥

ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥

ਪ੍ਰਭੂ-ਚਰਨਾਂ ਤੋਂ ਵਿੱਛੁੜੇ ਮਨੁੱਖ ਨੂੰ ਜਗਤ ਦੇ ਕਈ ਸਹਿਮ ਘੇਰਾ ਪਾਈ ਰੱਖਦੇ ਹਨ-ਦੁੱਖ-ਕਲੇਸ਼, ਰੋਗ, ਗਰੀਬੀ, ਲੋਕ-ਰਾਜ, ਈਰਖਾ-ਸਾੜੇ, ਕਈ ਕਿਸਮ ਦੀਆਂ ਮੁਥਾਜੀਆਂ ਆਦਿਕ । ਇਹਨਾਂ ਦੇ ਅਸਰ ਨੂੰ ਭੁਲਾਣ ਦੀ ਖ਼ਾਤਰ ਕਿਤੇ ਇਹ ਵਿਚਾਰਾ ਲੁਕਵੇਂ ਪਾਪ ਕਰਦਾ ਹੈ, ਕਿਤੇ ਸੰਤਾਨ ਦੀ ਖ਼ਾਤਰ ਮਸਾਣ ਜਗਾਏ ਜਾਂਦੇ ਹਨ, ਕਿਤੇ ਵਰਤ ਰੱਖੀਦੇ ਹਨ । ਫਿਰ ਭੀ ਸੁਖ ਨਹੀਂ ਹੈ, ਸਹਿਮ ਹੀ ਸਹਿਮ ਹੈ । ਇਹ ਸਾਰੀਆਂ ਸਿਆਣਪਾਂ ਅਕਾਰਥ ਜਾ ਰਹੀਆਂ ਹਨ ।

ਇਹਨਾਂ ਦਾ ਇਲਾਜ ਇਕੋ ਹੀ ਹੈ । ਪ੍ਰਭੂ ਤੋਂ ਵਿਛੋੜੇ ਦੇ ਕਾਰਨ ਇਹ ਦੁਖ ਹਨ । ਸਿਰਫ਼ ਵਿਛੋੜਾ ਦੂਰ ਕਰਨਾ ਹੈ, ਪ੍ਰਭੂ ਦੇ ਚਰਨਾਂ ਵਿਚ ਜੁੜਨਾ ਹੈ । ਪਰ ਨਿਰਾ ‘ਰਾਮ ਰਾਮ’ ਆਖਣ ਨੂੰ ਸਿਮਰਨ ਨਹੀਂ ਕਹੀਦਾ । ਇਸ ਦਾਰੂ ਦੇ ਨਾਲ ਕਈ ਪਰਹੇਜ਼ ਭੀ ਹਨ-ਚਸਕੇ, ਸਰੀਰਕ ਮੋਹ, ਜਾਤਿ-ਅਭਿਮਾਨ, ਪਰਾਈ ਨਿੰਦਾ, ਕੁਸੰਗ, ਵਰਤ ਆਦਿਕਾਂ ਦਾ ਭਰਮ, ਸੰਗ੍ਰਾਂਦ-ਮੱਸਿਆ ਦੀ ਭਟਕਣਾ, ਨੱਕ-ਨਮੂਜ ਦੀ ਖ਼ਾਤਰ ਕੀਤੀਆਂ ਜਾ ਰਹੀਆਂ ਵਿਅਰਥ ਰਸਮਾਂ-ਅਜੇਹੇ ਕਈ ਕੰਮ ਹਨ ਜੋ ਜਦ ਤਕ ਛੱਡੇ ਨਾਹ ਜਾਣ, ਸਿਮਰਨ ਆਪਣਾ ਜੌਹਰ ਵਿਖਾ ਨਹੀਂ ਸਕਦਾ । ਪਰ ਇਹਨਾਂ ਦਾ ਤਿਆਗ ਕੋਈ ਸੌਖੀ ਖੇਡ ਨਹੀਂ; ਕਿਤੇ ਆਪਣਾ ਹੀ ਵਿਗਾੜਿਆ ਹੋਇਆ ਮਨ ਵਰਜਦਾ ਹੈ, ਕਿਤੇ ਲੋਕ-ਲਾਜ ਵਰਜਦੀ ਹੈ । ਸੋ, ਸਿਮਰਨ ਕਰਨਾ ਇਕ ਬੜੀ ਔਖੀ ਖੇਡ ਹੈ, ਸੂਲੀ ਉਤੇ ਚੜ੍ਹਨ ਸਮਾਨ ਹੈ । ਪਰ ਸਿਮਰਨ ਤੋਂ ਬਿਨਾ ਹੋਰ ਕੋਈ ਰਸਤਾ ਭੀ ਨਹੀਂ ਹੈ ਜਿਸ ਤੇ ਤੁਰ ਕੇ ਮਨੁੱਖਤਾ ਦੀ ਚੋਟੀ ਉਤੇ ਅੱਪੜਿਆ ਜਾ ਸਕੇ ।

 

ਪ੍ਰੀਤ ਪ੍ਰਭ

You can leave a response, or trackback from your own site.

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।