ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਖਾਲਸਾ ਸਿਰ ਦੀ ਬਾਜੀ ਤੋਂ ਪੈਰਾਂ ਵਿੱਚ ਬੈਠਣ ਤਕ … ਗੁਰਚਰਨ ਸਿੰਘ ਪੱਖੋਕਲਾਂ

ਖਾਲਸਾ ਸਿਰ ਦੀ ਬਾਜੀ ਤੋਂ ਪੈਰਾਂ ਵਿੱਚ ਬੈਠਣ ਤਕ

ਅੱਜ ਦੇ ਅਖੌਤੀ ਮਿਸ਼ਨਰੀ , ਤਰਕਸ਼ੀਲ ਤੇ ਵਿਦਵਾਨ ਜ਼ਰਾ ਸੰਭਲਣ ।

ਸਿੱਖ ਕੌਮ ਤੇ ਸਿੱਖ ਧਰਮ ਦੁਨੀਆਂ ਦੀ ਚੌਥੀ ਵੱਡੀ ਗਿਣਤੀ ਹੈ । ਇਸ ਕੌਮ ਦਾ ਆਪਣਾਂ ਫਲਸਫਾ ਹੈ ਜੋ ਗੁਰੂ ਗਰੰਥ ਸਾਹਿਬ ਓੁੱਪਰ ਅਧਾਰਤ ਹੈ। ਇਸ ਕੌਮ ਦੀ ਸਿਖਰਲੀ ਪਰਾਪਤੀ ਖਾਲਸਾ ਹੋਣਾਂ ਮੰਨਿਆਂ ਜਾਦਾਂ ਹੈ। ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਸਤਿਗੁਰ ਭਾਵ ਰੱਬ ਤੱਕ ਦਾ ਦਰਜਾ ਦਿੱਤਾ ਹੈ। ਜਿਸ ਖਾਲਸੇ ਨੂੰ ਕਿਸੇ ਏਨੇ ਵੱਡੇ ਕੁਰਬਾਨੀ ਦੇ ਪੁੰਜ ਨੇ , ਗਿਆਨ ਦੇ ਸਾਗਰ ਨੇ, ਧਾਰਮਿਕ ਰਹਿਬਰ ਨੇ ਇਹ ਰੁਤਬਾ ਦਿੱਤਾ ਹੋਵੇ ਫਿਰ ਓੁਹ ਖਾਲਸਾ ਕੀ ਕੋਈ ਆਮ ਵਿਅਕਤੀ ਹੀ ਹੁੰਦਾਂ ਹੈ। ਕੀ ਕਿਸੇ ਵਿਸੇਸ ਪਹਿਰਾਵੇ ਪਹਿਨੀ ਬੰਦੇ ਨੂੰ ਦੇਖਕੇ ਹੀ ਓੁਸਨੂੰ ਖਾਲਸੇ ਦਾ ਰੁਤਬਾ ਦੇ ਦਿੱਤਾ ਜਾਣਾਂ ਚਾਹੀਦਾ ਹੈ। ਕੀ ਭੇਖੀ ਖਾਲਸੇ ਅਤੇ ਅਸਲੀ ਖਾਲਸੇ ਵਿੱਚ ਕੋਈ ਫਰਕ ਹੁੰਦਾਂ ਹੈ। ਕੀ ਹਰ ਕੋਈ ਹੀ ਖਾਲਸਾ ਬਣ ਸਕਦਾ ਹੈ? ਕੀ ਖਾਲਸਾ ਖੰਡੇ ਬਾਟੇ ਦੀ ਪਾਹੁਲ ਤੋਂ ਬਿਨਾਂ ਵੀ ਹੋ ਸਕਦਾ ਹੈ? ਆਦਿ ਅਨੇਕ ਪ੍ਰਸਨ ਓੁੱਠ ਖੜੇ ਹੁੰਦੇ ਹਨ ਜਦ ਵੀ ਅੱਜ ਦੇ ਖਾਲਸੇ ਵੱਲ ਨਜਰ ਮਾਰਦੇ ਹਾਂ।

ਜਦ ਗੁਰੂ ਦੇ ਵਰਤਾਏ ਕੌਤਕ ਵੱਲ ਨਜਰ ਮਾਰਦੇ ਹਾਂ ਤਦ ਜੇ ਗਿਆਨ ਦੇ ਸਾਗਰ ਵਿੱਚ ਡੂੰਘੇ ਓੁੱਤਰ ਕੇ ਗਿਆਨ ਦੀ ਅੱਖ ਨਾਲ ਨਜਰ ਮਾਰਦੇ ਹਾਂ ਤਦ ਪਹਿਲੀ ਨਜਰ ਵਿੱਚ ਬਹੁਤ ਕੁੱਝ ਸਮਝ ਆ ਜਾਦਾਂ ਹੈ। ਅੱਜ ਕਲ ਭਾਵੇ ਪੰਜ ਕਕਾਰਾਂ ਵਾਲੇ ਹੀ ਖਾਲਸੇ ਦਿਸਦੇ ਹਨ ਅਤੇ ਪੰਜ ਕਕਾਰ ਧਾਰਨ ਵਾਲਾ ਹੀ ਖਾਲਸਾ ਹੋਣ ਦਾ ਦਾਅਵਾ ਠੋਕ ਦਿੰਦਾਂ ਹੈ ਪਰ ਗੁਰੂ ਦੀ ਪਹਿਲੀ ਸ਼ਰਤ ਇਹ ਨਹੀਂ ਸੀ ਕਿਓੁਂਕਿ ਗੁਰੂ ਜੀ ਦੇ ਕੌਤਕ ਵਿੱਚ ਸਭ ਤੋਂ ਪਹਿਲੀ ਮੰਗ ਹੀ ਹੋਰ ਸੀ। ਸੋ ਆਓੁ ਗੁਰੂ ਜੀ ਦੇ ਓੁਸ ਕੌਤਕ ਨੂੰ ਦੇਖਣ ਦੀ ਕੋਸਿਸ ਕਰੀਏ? ਕੋਈ ਮਨੁੱਖ ਪੂਰੇ ਰੂਪ ਵਿੱਚ ਕਿਸੇ ਦੂਸਰੇ ਦੇ ਕੌਤਕ ਅਤੇ ਕੰਮ ਨੂੰ ਸਮਝ ਨਹੀ ਸਕਦਾ ਪਰ ਆਪਣੇ ਗਿਆਨ ਅਨੁਸਾਰ ਦੂਸਰੇ ਦੇ ਗਿਆਨ ਦੇ ਸਾਗਰ ਵਿੱਚ ਟੁੱਭੀ ਮਾਰਕੇ ਆਪਣੀ ਸਮੱਰਥਾ ਅਨੁਸਾਰ ਹੀਰੇ ਜਾਂ ਰੋੜ ਕੁੱਝ ਵੀ ਚੁਣ ਸਕਦਾ ਹੈ। ਮਹਾਤਮਾ ਗਾਂਧੀ ਨੇ ਜਦ ਗੁਰੂ ਦੇ ਸਾਗਰ ਵਿੱਚ ਟੁੱਭੀ ਮਾਰੀ ਤਾਂ ਓੁਸਦੀ ਨੀਚ ਅੱਖ ਨੇ ਗੁਰੂ ਜੀ ਨੂੰ ਭੁੱਲੜ ਦੇਸ ਭਗਤ ਹੀ ਦਿਸਿਆ ਪਰ ਜਦ ਪੰਜ ਪਿਆਰਿਆ ਨੇ ਓੁਸ ਸਮੁੰਦਰ ਵੱਲ ਅੱਖਾ ਬੰਦ ਕਰਕੇ ਵੀ ਦੇਖਿਆ ਤਦ ਓੁਹਨਾਂ  ਨੂੰ ਸਿਰ ਦੇਕੇ ਵੀ ਇਹ ਸੌਦਾ ਸਸਤਾ ਲੱਗਿਆ।

ਖਾਲਸਾ ਬਣਾਓੁਣ ਸਮੇਂ ਗੁਰੂ ਜੀ  ਦੀ ਪਹਿਲੀ ਮੰਗ ਸੀ ਕਿ ਕੋਈ ਹੈ ਜੋ ਮੈਨੂੰ ਸਿਰ ਦੇਵੇ ਮੇਰੀ ਤਲਵਾਰ ਖੂਨ ਮੰਗਦੀ ਹੈ । ਇਹ ਕੋਈ ਖਾਲਸਾ ਨਹੀਂ ਸੀ ਓੁੱਠਿਆ ਆਮ ਸਰਧਾਲੂ ਸਿੱਖ ਸੀ ਭਾਈ ਦਯਾ। ਅਤੇ ਇਸ ਤਰਾਂ ਹੀ ਗੁਰੂ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਭਾਈ ਦਯਾ ਦੇ  ਓੁਠਣ ਤੋਂ ਬਾਅਦ ਤਾਂ ਗੁਰੂ ਜੀ ਕੋਲ ਇਤਿਹਾਸ ਅਨੁਸਾਰ ਜਦ ਦੂਜਾ ਸਿਰ ਮੰਗਿਆ ਤਦ ਓੁਹਨਾਂ ਕੋਲ ਖੂਨ ਨਾਲ ਭਿੱਜੀ ਤਲਵਾਰ ਦੀ ਬਾਤ ਪਾਓੁਂਦਾ ਹੈ ਪਰ ਇਸ ਓੁੱਪਰ ਕਿਸ ਦਾ ਖੂਨ ਸੀ ਇਹ ਵੀ ਗੁਰੂ ਹੀ ਜਾਣ ਸਕਦਾ ਹੈ ਅਸੀਂ ਨਹੀਂ। ਖੂਨ ਭਿੱਜੀ ਤਲਵਾਰ ਦੇਖਕੇ ਤਾਂ ਰਿਸਤੇਦਾਰਾਂ ਸਮੇਤ ਆਮ ਸਿੱਖਾਂ ਨੇ ਵੀ ਭੱਜਣਾਂ ਸੁਰੂ ਕਰ ਦਿੱਤਾ ਸੀ। ਗੁਰੂ ਦਾ ਕੌਤਕ ਫਿਰ ਵੀ ਪੂਰਾ ਹੋਇਆ ਸੀ ਅਤੇ ਪੰਜ ਸਿੱਖਾਂ ਨੇ ਆਪਣਾਂ ਸਿਰ ਗੁਰੂ ਦੇ ਅੱਗੇ ਕੁਰਬਾਨ ਹੋਣ ਲਈ ਅਰਪਣ ਕਰ ਦਿੱਤਾ ਸੀ। ਇਹ ਕੌਤਕ ਸੰਪੂਰਨ ਹੋਣ ਤੋਂ ਬਾਅਦ ਹੀ ਗੁਰੂ ਜੀ ਨੇ ਆਪਣੀ ਅਗਲੀ ਸੁਰੂਆਤ ਕੀਤੀ ਸੀ ਜਿਸ ਵਿੱਚੋਂ ਇਹੀ ਆਮ ਸਿੱਖ ਹੀ ਖਾਸ ਰੂਪ ਹੋ ਗਏ ਸਨ ਜੋ ਪੰਜ ਪਿਆਰੇ ਦੇ ਰੂਪ ਵਿੱਚ ਸਦਾ ਹੀ ਆਦਰ ਯੋਗ ਰਹਿਣਗੇ। ਇਸ ਕੌਤਕ ਤੋਂ ਬਾਅਦ ਹੀ ਗੁਰੂ ਜੀ ਨੇ ਇਹਨਾਂ ਸਿੱਖਾ ਨੂੰ ਖੰਡੇ ਬਾਟੇ ਦੀ ਪਹੁਲ ਅਤੇ ਪੰਜ ਕਕਾਰ ਬਖਸੇ ਸਨ। ਜਦੋਂ ਕੋਈ ਸੱਚਾ ਪੁਰਸ ਜਾਂ ਅਸਲੀ ਧਾਰਮਿਕ ਰਹਿਬਰ ਕੋਈ ਕੌਤਕ ਕਰਦਾ ਹੈ ਤਾਂ ਇਸ ਵਿੱਚ ਕੁਦਰਤ ਦੀ ਸਹਿਮਤੀ ਵੀ ਹੁੰਦੀ ਹੈ ਜੋ ਆਮ ਇਨਸਾਨੀ ਸਮਝ ਤੋਂ ਓੁੱਪਰ ਦੀ ਚੀਜ ਹੈ। ਸੋ ਜਦ ਇਹ ਪੰਜ ਸਿੱਖ ਸਿਰ ਦੇਣ ਲਈ ਓੁੱਠੇ ਤਾਂ ਪਹਿਲੇ ਨੇ ਆਪਣੇ ਆਪ ਨੂੰ ਦਯਾ ਦੱਸਿਆ ਦੂਜਿਆਂ ਨੇ ਆਪੋ ਆਪਣਾਂ ਨਾਂ ਧਰਮ ਮੋਹ ਤੋਂ ਰਹਿਤ ਮੋਹਕਮ ,ਹਿੰਮਤ ਅਤੇ ਅਖੀਰ ਵਿੱਚ ਸਾਹਿਬ ਦਾ ਮੇਲ ਹੋਇਆ। ਸੋ ਖਾਲਸੇ ਦੇ ਵਿੱਚ ਵੀ ਦਯਾ ਧਰਮ ਹਿੰਮਤ ਅਤੇ ਮੋਹ ਤੋਂ ਰਹਿਤ ਹੋਣਾਂ ਚਾਹੀਦਾ ਹੈ ਅਤੇ ਇਸ ਤਰਾਂ ਦਾ ਮਨੁੱਖ ਹੀ ਸਾਹਿਬ ਦਾ ਰੂਪ ਭਾਵ ਖਾਲਸਾ ਹੁੰਦਾਂ ਹੈ। ਇਸ ਤਰਾਂ ਦਾ ਮਨੁੱਖ ਹੀ ਧਰਮ ਲਈ ਸਿਰ ਧੜ ਦੀ ਬਾਜੀ ਲਾਓੁਂਦਾਂ ਹੈ ਅਤੇ ਇਹ ਸਿਰ ਧੜ ਦੀ ਬਾਜੀ ਲਾਓੁਣ ਵਾਲਾ ਹੀ ਗੁਰੂ ਦਾ ਖਾਲਸਾ ਅਖਵਾਓੁਣ ਦਾ ਹੱਕਦਾਰ ਹੁੰਦਾਂ ਹੈ। ਇਸ ਤਰਾਂ ਦਾ ਖਾਲਸਾ ਹੀ ਗੁਰੂ ਰੂਪ ਹੁੰਦਾਂ ਹੈ ਇਸ ਤਰਾਂ ਦਾ ਖਾਲਸਾ ਹੀ ਸਤਿਗੁਰ ਅਖਵਾਓੁਣ ਦਾ ਹੱਕਦਾਰ ਹੁੰਦਾਂ ਹੈ। ਮੌਤ ਦੇ ਡਰ ਤੋਂ ਓੁੱਪਰ ਓੁੱਠਿਆ ਮਨੁੱਖ ਹੀ ਰੱਬ ਜਾਂ ਕੁਦਰਤ ਨਾਲ ਅਭੇਦ ਹੋਣ ਦੀ ਤਾਕਤ ਰੱਖਦਾ ਹੈ। ਖਾਲਸੇ ਨੂੰ ਗੁਰੂ ਜੀ ਨੇ ਅਕਾਲ ਪੁਰਖ ਦੀ ਫੌਜ ਦਾ ਦਰਜਾ ਦਿੱਤਾ ਸੀ ਕਿਓੁਂਕਿ ਖਾਲਸਾ ਲੜਾਈ ਨਿੱਜ ਲਈ ਨਹੀਂ ਸਮਾਜ ਅਤੇ ਧਰਮ ਲਈ ਲੜਦਾ ਸੀ। ਜਦ ਰਾਜਸੱਤਾ ਇਨਸਾਫ ਨਹੀਂ ਕਰਦੀ ਸੀ ਤਦ ਲੋਕ ਇਨਸਾਫ ਲਈ ਖਾਲਸੇ ਦੇ ਦਰ ਤੇ ਚਲੇ ਜਾਂਦੇ ਸਨ । ਕੀ ਅੱਜ ਕੱਲ ਵੀ ਅੱਜ ਦੇ ਖਾਲਸਿਆਂ ਕੋਲ ਇਨਸਾਫ ਲਈ ਜਾ ਸਕਦਾ ਹੈ? ਗੁਰੂ ਦਾ ਖਾਲਸਾ ਹਮੇਸਾਂ ਕਿਸੇ ਵੀ ਜੰਗ ਸਮੇਂ ਜਾਂ ਜੰਗ ਵਰਗੇ ਕੰਮਾਂ ਸਮੇ ਹਮੇਸਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਲਾਕੇ ਕੰਮ ਸੁਰੂ ਕਰਦਾ ਸੀ । ਜੇ ਜਿੱਤ ਜਾਦਾ ਸੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਲਾਓੁਂਦਾਂ ਸੀ। ਆਮ ਜਿੰਦਗੀ ਵਿੱਚ ਬੰਦੇ ਬਹਾਦਰ ਤੱਕ ਫਤਿਹ ਦਰਸਨ ਜਾਂ ਸਤਿ ਸ੍ਰੀ ਅਕਾਲ ਬੋਲਦਾ ਸੀ। ਪਰ ਅੱਜ ਦਾ ਖਾਲਸਾ ਭਾਵੇਂ ਜਿੱਤਣਾਂ ਤਾਂ ਦੂਰ ਹਰ ਸੰਘਰਸ ਤੋਂ ਪਾਸਾ ਵੱਟਕੇ ਲੰਘਦਾ ਹੈ ਪਰ ਜਿੱਤ ਦਾ ਜੈਕਾਰਾ ਭਾਵੇ ਮੌਤ ਦੇ ਭੋਗ ਤੇ ਖੜਾ ਹੋਵੇ ਓੁੱਥੇ ਵੀ ਛੱਡਣੋਂ ਨਹੀਂ ਹੱਟਦਾ।

ਅੱਜ ਦੇ ਭੁੱਲੜ ਮਿਸ਼ਨਰੀ ਤੇ ਵਿਦਵਾਨ ਜੋ ਅੱਖਾਂ ਮੂੰਦ ਕੇ ਪੰਥ ਦੋਖੀਆਂ ਦੇ ਪਿੱਠੂ ਬਣ ਬੈਠੇ ਹਨ , ਨਿਜ ਮੱਤ ਨੂੰ ਮੁੱਖ ਰਖ ਕੇ ਇਹ ਲੋਕ ਕੁਝ ਵਿਸ਼ੇਸ਼ ਅਖਵਾਉਣ ਵਾਲੇ ਚੌਧਰੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡੀ ਪਦਵੀ ਦੇ ਚੁੱਕੇ ਹਨ ।

ਕੀ ਅੱਜ ਕਲ ਦੇ ਅਖੌਤੀ ਮਿਸ਼ਨਰੀ ਤੇ ਵਿਦਵਾਨ ਆਪਣੇ ਨਾਵਾਂ ਨਾਲ ਖਾਲਸਾ ਲਾਓੁਣ ਵਾਲੇ ਵੀ ਸਿਰ ਗੁਰੂ ਨੂੰ ਭੇਂਟ ਕਰਕੇ ਬਣੇ ਹਨ? ਕੀ ਅੱਜ ਕਲ ਦੇ ਖਾਲਸੇ ਆਪਣੀਆਂ ਪਰਿਵਾਰਕ ਲੋੜਾਂ ਦੇ ਅੱਗੇ ਝੁਕ ਕੇ ਹੀ ਤਾਂ ਨਹੀਂ ਗੁਰੂ ਦਾ ਰਾਹ ਛੱਡ ਜਾਂਦੇ। ਕੀ ਅੱਜ ਕੱਲ ਦੇ ਖਾਲਸੇ ਕੁਰਬਾਨੀ ਦਾ ਮਾਦਾ ਰੱਖਦੇ ਹਨ। ਕੀ ਅੱਜ ਕੱਲ ਦੇ ਖਾਲਸੇ ਰਾਜਨੀਤਕਾਂ ਦੇ ਸਿਪਾਹ ਸਲਾਰ ਤਾਂ ਨਹੀਂ ਬਣੇ ਹੋਏ ? ਕੀ ਗੁਰੂ ਦਾ ਖਾਲਸਾ ਸਿਆਸਤ ਨੂੰ ਸਿਰ ਝੁਕਾਓੁਂਦਾਂ ਹੈ ਜਾਂ ਧਰਮ ਨੂੰ? ਜੇ ਸਿਰ ਨਹੀਂ ਦੇ ਸਕਦੇ ਫਿਰ ਕੀ ਸਿਰਫ ਸਿੱਖ ਬਣ ਜਾਣਾਂ ਅਤੇ ਰਹਿਣਾਂ ਹੀ ਚੰਗਾਂ ਨਹੀਂ?  ਖਾਲਸੇ ਦਾ ਭੇਖ ਧਾਰਕੇ ਗੁਰੂ ਦੇ ਅਦਰਸਾਂ ਤੋਂ ਬੇਮੁੱਖ ਰਹਿਣ ਵਾਲੇ ਲੋਕ ਕੀ ਅਖਵਾਓੁਣ ਦੇ ਹੱਕਦਾਰ ਹਨ?  ਸਿਰ ਓੁੱਚਾ ਰੱਖਕੇ ਜਿਓੁਣ ਵਾਲੇ ਖਾਲਸੇ ਅਤੇ ਭ੍ਰਸਟ ਲੀਡਰਾਂ ਦੇ ਪੈਰਾਂ ਚ ਸਿਰ ਭੇਂਟ ਕਰਨ ਵਾਲੇ ਖਾਲਸਿਆਂ ਵਿੱਚ ਕਿੰਨਾਂ ਕੁ ਫਰਕ ਹੈ ਪਾਠਕ ਹੀ ਜਾਣ ਸਕਦੇ ਹਨ। ਗੁਰੂ ਦਾ ਖਾਲਸਾ ਮੌਤ ਦੇ ਨਿਸਾਨੇ ਆਪਣੇ ਓੁੱਪਰ ਬੰਨਵਾਂ ਕੇ ਅਤੇ ਬੰਦੇ ਬਹਾਦਰ ਨਾਲ ਸਹੀਦ ਹੁੰਦਾਂ ਰਿਹਾ ਹੈ ਕਿਓੁਕਿ ਓੁਹ ਗੁਰੂ ਦਾ ਖਾਲਸਾ ਸੀ ਪਰ ਜਦ ਓੁਹ ਗੁਰੂ ਦੀ ਥਾਂ ਭੇਖੀਆਂ ਦੁਆਰਾ ਗਿਣਤੀ ਵਧਾਓੁਣ ਲਈ ਬਣਾਇਆ ਜਾਣ ਲੱਗਿਆ ਹੈ ਤਦ ਤੋਂ ਓੁਹ ਦੂਜਿਆਂ ਲਈ  ਸ਼ਹੀਦ ਹੋਣ ਦੀ ਥਾਂ ਓੁਹਨਾਂ ਨੂੰ ਨਿੰਦਣ ਤੱਕ ਸੀਮਤ ਹੋ ਗਿਆ ਹੈ ਅਤੇ ਰਾਜਨੀਤਕਾਂ ਦੇ ਪੈਰਾਂ ਨੂੰ ਹੱਥ ਲਾਕੇ ਹੀ ਖੁਸ਼ ਹੋ ਰਿਹਾ ਹੈ। ਹੁਣ ਤਾਂ ਕਿਧਰੇ ਕੋਈ ਵਿਰਲਾ ਹੀ ਗੁਰੂ ਕਾ ਖਾਲਸਾ ਵਿਖਾਈ ਦਿੰਦਾਂ ਹੈ। ਰੱਬ ਮਿਹਰ ਕਰੇ।

ਗੁਰਚਰਨ ਪੱਖੋਕਲਾਂ 9417727245

You can leave a response, or trackback from your own site.

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।