ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਸ਼੍ਰੀ ਦਸਮ ਗ੍ਰੰਥ ਵਿਰੁੱਧ ਮਿਸ਼ਨਰੀਆ ਦੇ ਪੈਂਤਰੇ …… ਪ੍ਰੀਤ ਪ੍ਰਭ

 ਸ਼੍ਰੀ ਦਸਮ ਗ੍ਰੰਥ ਵਿਰੁੱਧ ਮਿਸ਼ਨਰੀਆ ਦੇ ਪੈਂਤਰੇ .

 

 ਪਾਠਕਾਂ ਨੂੰ ਇਹ ਭਲੀ-ਭਾਂਤ ਪਤਾ ਹੈ ਕਿ ਸ਼੍ਰੀ ਦਸਮ ਗ੍ਰੰਥ-ਵਿਰੋਧੀ ਧੜੇ ਦੇ ਮੈਂਬਰ, ਸਿਖ ਪੰਥ ਦੀ ਭਲਾਈ ਅਤੇ ਨਿਰਪੱਖਤਾ ਦੇ ਨਕਾਬ ਹੇਠ ਸ਼੍ਰੀ ਦਸਮ ਗ੍ਰੰਥ ਵਿਰੁੱਧ ਇਕ ਨਵਾਂ ਪੈਂਤਰਾ ਸਿਰਜ ਕੇ ਆਮ ਸਿਖ ਸੰਗਤ ਨੂੰ ਗੁਮਰਾਹ ਕਰਨ ਅਤੇ ਵਿਦਵਤਾ ਦਾ ਝੂਠਾ ਪ੍ਰਭਾਵ ਜਮਾਉਣ ਵਾਸਤੇ ਕਈ ਸਾਰੀਆਂ ਲਿਖਤਾਂ ਅਤੇ  ਗੁਮਰਾਹ ਕਰਨ ਵਾਲੇ ਲੇਖ sikhmarg.com , khalsanews.org ਅਤੇ ਫੇਸਬੁਕ ਤੇ ਬਣਾਏ ਗਰੁੱਪਾਂ ਵਿਚ ਪਾ ਰਹੇ ਹਨ।

ਇਕ ਗੱਲ ਪਾਠਕਾਂ ਲਈ ਵਿਸ਼ੇਸ਼ ਧਿਆਨ ਦੇਣ ਵਾਲੀ ਹੈ ਕਿ ਇਹ ਲੋਕ ਪੰਥ ਨੂੰ ਗੁਮਰਾਹ ਕਰਨ ਵਾਸਤੇ ਹਰ ਵਾਰੀ ਸਿਰਲੇਖ ਅਜਿਹਾ ਬਣਾਉਂਦੇ ਹਨ, ਜਿਸ ਤੋਂ ਇਹ ਭਰਮ ਪੈਦਾ ਹੋਵੇ ਕਿ ਸ਼੍ਰੀ ਦਸਮ ਗ੍ਰੰਥ ਤੋਂ ਗੁਰੂ ਗ੍ਰੰਥ ਸਾਹਿਬ ਦੀ ਗੁਰੁਤਾ ਨੂੰ ਖ਼ਤਰਾ ਹੈ ਅਤੇ ਸ਼੍ਰੀ ਦਸਮ ਗ੍ਰੰਥ ਜੀ ਨੂੰ ਗੁਰੂ-ਕ੍ਰਿਤ ਕਹਿਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਤੋਂ ਮੁਨਕਰ ਹਨ।

ਉਹ ਦੂਜਾ ਭਰਮ ਇਹ ਪੈਦਾ ਕਰਦੇ ਹਨ ਕਿ ਸ਼੍ਰੀ ਦਸਮ ਗ੍ਰੰਥ ਦੇ ਕੁਝ ਅੰਸ਼ ਕਲਗੀਧਰ ਦਸਮੇਸ ਪਿਤਾ ਜੀ ਦੀ ਛਵੀ ਨੂੰ ਖਰਾਬ ਕਰਦੇ ਹਨ । ਆਪਣੀ ਹਰ ਲਿਖਿਤ ਅੰਦਰ ਇਹੋ ਸਿੱਧ ਕਰਨ ਦਾ ਯਤਨ ਕਰਦੇ ਹਨ ਕਿ ਸਮੁੱਚਾ ਸ਼੍ਰੀ ਦਸਮ ਗ੍ਰੰਥ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ ।

ਮੈ ਪਾਠਕਾਂ ਦੇ ਧਿਆਨ ਹੇਠ ਇਹ ਗੱਲ ਲੈ ਕੇ ਆਉਣੀ ਚਾਹੁੰਦਾਂ ਹਾਂ ਕੀ ਸ੍ਰੀ ਦਸਮ ਗ੍ਰੰਥ ਸਾਹਿਬ ਵਿਚ ਇਸ ਤਰ੍ਹਾਂ ਦਾ ਕੁਝ ਨਹੀ ਜੋ ਦਸਮ ਪਿਤਾ ਦੀ ਛਵੀ ਨੂੰ ਖਰਾਬ ਕਰੇ । ਸਗੋਂ ਇਹ ਲੋਕ ਆਪਣਾ ਊੱਲੁ ਸਿੱਧਾ ਕਰਨ ਲਈ ਆਪਣੇ ਆਪ ਨੂੰ ਵਿਦਵਾਨ ਸਾਬਿਤ ਕਰਨ ਲਈ ਅਜਿਹਾ ਕਰ ਰਹੇ ਹਨ । ਇਹ ਲੋਕ ਹੀ ਹਰ ਥਾਂ ਜਾ ਕੇ ਦਸਮ ਬਾਣੀ ਦੀ ਗਲਤ ਵਿਆਖਿਆ ਕਰ ਕੇ  ਦਸਮ ਬਾਣੀ ਨੂੰ ਸਿੱਖ ਸਿਧਾਂਤਾਂ ਤੋਂ ਉਲਟ ਸਾਬਿਤ ਕਰਦੇ ਹਨ ।

ਇੱਕ ਹੋਰ ਗੱਲ ਜੋ ਮੈ ਪਾਠਕਾਂ ਅੱਗੇ ਰੱਖਣੀ ਚਾਹੁੰਦਾ ਹਾਂ  ਕਿ ਇਹ ਲੋਕ ਜੋ ਦਸਮ ਬਾਣੀ ਦਾ ਵਿਰੋਧ ਕਰਦੇ ਹਨ ਅਤੇ ਇਹ ਕਹਿ ਕੇ ਆਮ ਸਿੱਖ ਨੂੰ ਗੁਮਰਾਹ ਕਰਦੇ ਹਨ ਕਿ ਦਸਮ ਬਾਣੀ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੁਤਾ ਗੱਦੀ ਨੂੰ ਚੁਣੌਤੀ ਹੈ । ਉਹ ਨਿਰਾ ਝੁਠ ਬੋਲ ਰਹੇ ਹਨ । ਕਿਉਕਿ ਦਸਮ ਬਾਣੀ ਦੀ ਹੋਂਦ ਦੇ ਸਬੂਤ ਵੀ ਬਹੁਤ ਸਮੇਂ ਤੋਂ ਮੌਜੂਦ ਹਨ ਜੋ ਕਿ ਇਹਨਾਂ ਪੰਥ ਦੋਖੀਆਂ  ਨੂੰ ਵੀ ਦਿਖਾਏ ਜਾ ਚੁੱਕੇ ਹਨ । ਦਸਮ ਗ੍ਰੰਥ ਸਾਹਿਬ ਦੀ ਬਾਣੀ ਵੀ ਪੁਰਾਤਨ ਸਮੇਂ ਤੋ ਸਿੱਖ ਇਤਿਹਾਸ ਦਾ ਅੰਗ ਰਹੀ ਹੈ ਤੇ ਰਹੇਗੀ । ਲਗਭਗ ੪੦੦ ਸਾਲ ਤੋ ਦਸਮ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ  ਗੁਰਤਾਂ ਲਈ ਚੁਣੌਤੀ ਨਹੀ ਬਣੀ ਤਾਂ  ਹੁਣ ਆਹ ਦਰਸ਼ਨ ਮਸੰਦ ਦੇ ਸਮੇਂ ਵਿੱਚ ਕਿੱਦਾਂ ਬਣ ਗਈ ?

ਇਹ ਪੰਥ ਦੋਖੀ  ਜੋ ਦਸਮ ਬਾਣੀ ਦਾ ਵਿਰੋਧ ਕਰਦੇ ਹਨ ਅਤੇ ਇਹ ਕਹਿ ਕੇ ਕੋਮ ਨੂੰ ਗੁਮਰਾਹ ਕਰ ਰਹੇ ਹਨ ਕੀ ਦਸਮ ਬਾਣੀ ਗੁਰੂ ਸਾਹਿਬ ਦੀ ਗੁਰਤਾਂ ਲਈ ਖਤਰਾ ਹੈ । ਉਹ ਆਪ ਕਿਨਾਂ ਗੁਰੂ ਸਾਹਿਬ ਦੀ ਬਾਣੀ ਉੱਤੇ ਚਲਦੇ ਹਨ ਜਾਂ ਉਹ ਆਪ ਕਿਨਾਂ ਗੁਰੂ ਸਾਹਿਬ ਦੀ ਬਾਣੀ ਉੱਪਰ ਖਰੇ ਉਤਰਦੇ ਹਨ । ਇਸ ਦਾ ਅੰਦਾਜਾ ਸਿੱਖ ਸੰਗਤ ਆਪ ਉਹਨਾਂ ਦੇ ਜੀਵਨ ਵਿਚੋਂ ਲਾ ਕੇ ਦੇਖ ਸਕਦੀ ਹੈ ।

ਦਸਮ ਗ੍ਰੰਥ ਸਾਹਿਬ ਦੀ ਬਾਣੀ ਦੇ ਕੁਝ ਅੰਸ਼ ਜਿਨਾਂ ਦਾ ਇਹ ਅੱਜ ਕੱਲ ਦੇ ਵਿਦਵਾਨ ਲੋਕ ਗਲਤ ਅਰਥ ਕਰ ਕੇ ਕੋਮ ਨੂੰ ਗੁਮਰਾਹ ਕਰ ਰਹੇ ਹਨ ਅਤੇ ਆਪਣਾ ਊੱਲੁ ਸਿੱਧਾਂ ਕਰਨ ਲਈ ਕੋਮ ਵਿਚ ਵੰਡੀਆ ਪਾ ਰਹੇ ਹਨ  ਦੇ ਸਿਧਾਂਤਕ ਅਰਥ ਡਾ ਕਵਲਜੀਤ ਸਿੰਘ ਦੁਆਰਾ http://www.akalkal.blogspot.in ਉੱਤੇ ਕੀਤੇ ਜਾ ਰਹੇ ਹਨ । ਜੋ ਕਿ ਸੰਪੁਰਨ ਤੋਰ ਤੇ ਸਮਝੇ ਜਾ ਸਕਦੇ ਹਨ ।

 

ਪ੍ਰੀਤ ਪ੍ਰਭ

 

You can leave a response, or trackback from your own site.

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।