ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਜਦ ਮਨੁੱਖ ਦੀ ਗਿਆਨ ਵਾਲੀ ਅੱਖ ਖੁਲਦੀ ਹੈ……..ਗੁਰਚਰਨ ਸਿੰਘ ਪੱਖੋਕਲਾਂ

ਜਦ ਮਨੁੱਖ ਦੀ ਗਿਆਨ ਵਾਲੀ ਅੱਖ ਖੁਲਦੀ ਹੈ

ਜਦ ਵੀ ਮਨੁੱਖ ਸੁੱਤਾ ਹੁੰਦਾਂ ਹੈ ਤਦ ਓੁਸਦੇ ਲਈ ਸੰਸਾਰ ਦੀ ਕੋਈ ਹੋਂਦ ਨਹੀਂ ਹੁੰਦੀ ਪਰ ਜਦ ਹੀ ਓੁਸਦੀ ਅੱਖ ਜਾਗਣ ਲੱਗਦੀ ਹੈ ਤਦ ਇੱਕ ਸੁਪਨਿਆਂ ਦਾ ਸੰਸਾਰ ਓੁਪਜਣਾਂ ਸੁਰੂ ਹੋ ਜਾਂਦਾਂ ਹੈ । ਜਦ ਮਨੁੱਖ ਸੰਸਾਰੀ ਰੂਪ ਵਿੱਚ ਜਾਗ ਪੈਂਦਾਂ ਹੈ ਫਿਰ ਓੁਸਨੂੰ ਪਰਤੱਖ ਸੰਸਾਰ ਦੇ ਦਰਸਨ ਹੁੰਦੇ ਹਨ ਪਰੰਤੂ ਇਹ ਦਿਖਣ ਵਾਲੇ ਸੰਸਾਰ ਵੀ ਸੀਮਾ ਦੇ ਅੰਦਰ ਹੀ ਹੁੰਦੇ ਹਨ । ਕਾਦਰ ਅਤੇ ਕੁਦਰਤ ਦਾ ਫਿਰ ਵੀ ਕੋਈ ਅੰਤ ਨਹੀਂ ਹੁੰਦਾਂ ਇਸਦੇ ਅਨੇਕਾਂ ਭੇਦ ਫਿਰ ਵੀ ਅਣਜਾਣੇ ਰਹਿੰਦੇ ਹਨ। ਇਹਨਾਂ ਅਸੀਮ ਭੇਦਾ ਨੂੰ ਜਾਣਨ ਲਈ ਇੱਕ ਤੀਜੇ ਨੇਤਰ ਦੀ ਲੋੜ ਪੈਂਦੀ ਹੈ ਜੋ ਗਿਆਨ ਦੀ ਅੱਖ ਹੁੰਦੀ ਹੈ।  ਮਨੁੱਖੀ ਅੱਖ ਦੀ ਨਜਰ ਵਿੱਚ ਸੂਰਜ ਰੋਜਾਨਾ ਹੀ ਛਿਪਦਾ ਅਤੇ ਚੜਦਾ ਹੈ ਪਰ ਜਦ ਵੀ ਗਿਆਨ ਦੀ ਅੱਖ ਨਾਲ ਦੇਖੋਗੇ ਤਦ ਪਤਾ ਲੱਗਦਾ ਹੈ ਕਿ ਸੂਰਜ ਤਾਂ ਛਿਪਦਾ ਨਹੀ ਹੈ। ਕੁੱਝ ਸਮਾਂ ਪਹਿਲਾਂ ਕੋਈ ਕਲਪਨਾ ਵੀ ਨਹੀਂ ਕਰਦਾ ਸੀ ਕਿ ਤਾਰ ਤੋ ਬਿਨਾਂ ਵੀ ਹਜਾਰਾਂ ਮੀਲ ਦੂਰ ਬੈਠਿਆਂ ਨਾਲ ਗੱਲਾਂ ਕੀਤੀਆਂ ਜਾ ਸਕਣਗੀਆਂ। ਜਦ ਮਨੁੱਖ ਨੇ ਇੱਕ ਪੱਥਰ ਨੂੰ ਰੋੜਿਆ ਹੋਵੇਗਾ ਕੀ ਓੁਹ ਜਾਣਦਾ ਸੀ ਕਿ ਇਹ ਪੱਥਰ ਨੂੰ ਰੋੜਨਾਂ ਇੱਕ ਦਿਨ ਅੱਜ ਦੀਆਂ ਤੇਜ ਰਫਤਾਰ ਸਾਧਨਾਂ ਨੂੰ ਜਨਮ ਦੇ ਧਰੇਗਾ। ਹਵਾ ਵਿੱਚ ਓੁੱਡਦੇ ਪੰਛੀਆਂ ਨੂੰ ਦੇਖਕੇ ਓੁੱਡਣ ਦੀ ਸੋਚ ਨੇ ਹੀ ਅੱਜ ਸਾਨੂੰ ਪੁਲਾੜ  ਤੱਕ ਪਹੁੰਚਣ ਦੇ ਰਸਤੇ ਖੋਲ ਦਿੱਤੇ ਹਨ। ਭਾਵੇਂ ਅੱਜ ਦਾ ਮਨੁੱਖ ਦਾਅਵਾ ਕਰੇ ਕਿ ਇਹ ਤਰੱਕੀ ਵਿਗਿਆਨ ਨਾਲ ਭਰਭੂਰ ਆਧੁਨਿਕ ਜਮਾਨੇ ਦੀ ਦੇਣ ਹੈ ਅਸਲ ਵਿੱਚ ਇਸ ਦੀਆਂ ਜੜਾਂ ਵੀ ਬਾਬੇ ਆਦਮ ਦੇ ਜਮਾਨੇ ਦੇ ਮਨੁੱਖ ਵਿੱਚ ਹੀ ਹਨ ।  ਜੇ ਪੱਥਰ ਯੁੱਗ ਦਾ ਮਨੁੱਖ ਪਹੀਆ ਨਾਂ ਬਣਾਓੁਦਾਂ ਤਦ ਅੱਜ ਦੇ ਤੇਜ ਰਫਤਾਰ ਸਾਧਨਾਂ ਨੇ ਵੀ ਕਿੱਥੋਂ ਬਣਨਾਂ ਸੀ। ਜੇ ਪਹਿਲਾਂ ਪਾਈਪ ਵਿੱਚ ਦੀ ਅਵਾਜ ਦੂਰ ਪਹੁੰਚਾਓੁਣ ਦੀ ਮਨੁੱਖ ਨਾਂ ਸੋਚਦਾ ਤਾਂ ਅੱਜ ਦੇ ਮੋਬਾਈਲ ਵੀ ਪੈਦਾ ਨਹੀਂ ਹੋਣੇ ਸੀ। ਅਸਲ ਵਿੱਚ ਮਨੁੱਖ ਵਿੱਚ ਕੁਦਰਤ ਨੇ ਅਜਾਦ ਸੋਚਣ ਦੀ ਜੋ ਕਲਾ ਭਰੀ ਹੈ ਓੁਸ ਨੇ ਹੀ ਇਸਨੂੰ ਕੁਦਰਤੀ ਸੰਸਾਰ ਦੀ ਥਾਂ ਮਨੁੱਖੀ ਸੰਸਾਰ ਸਿਰਜਣ ਦੇ ਵੱਲ ਤੋਰਿਆ ਹੈ।

ਮਨੁੱਖ ਦੀ ਤਰੱਕੀ ਦੇ ਅੰਤ ਬਾਰੇ ਤਾਂ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਇਹ ਤਰੱਕੀ ਅਸਲ ਵਿੱਚ ਮਨੁੱਖ ਦੀ ਗਿਆਨ ਵਾਲੀ ਅੱਖ ਦੇ ਖੁੱਲਣ ਦਾ ਕਮਾਲ ਹੈ। ਜਿੰਹਨਾਂ ਮਨੁੱਖਾਂ ਦੀ ਗਿਆਨ ਵਾਲੀ ਅੱਖ ਖੁਲੀ ਹੈ ਓੁਹ ਵਿਗਿਆਨੀ , ਗਿਆਨੀ, ਸੰਤ, ਆਦਿ ਮਹਾਨ ਮਨੁੱਖੀ ਪਦਵੀਆਂ ਹਾਸਲ ਕਰਨ ਦੇ ਯੋਗ ਹੋਏ ਅਤੇ ਕੁਦਰਤ ਦੇ ਭੇਦ ਸਮਝਣ ਦੇ ਸਮਰੱਥ ਹੋਕੇ ਦੁਨੀਆਂ ਲਈ ਰਾਹ ਰੁਸਨਾਓੁਦੇ ਰਹੇ। ਗਿਆਨ ਵਿਹੂਣੇ ਮਨੁੱਖ ਹਮੇਸਾਂ ਹੰਕਾਰੀ ਬਿਰਤੀ ਨਾਲ ਸਦਾ ਹੀ ਅਗਿਆਨ ਦੇ ਘੋੜੇ ਤੇ ਸਵਾਰ ਹੋਕੇ  ਗਿਆਨੀਆਂ ,ਵਿਗਿਅਨੀਆਂ ,ਸਹੀਦਾਂ ,ਸੰਤਾਂ ਦਾ ਰਾਹ ਰੋਕਦੇ ਹੋਏ ਇਹਨਾਂ ਦਾ ਵਿਰੋਧ ਕਰਦੇ ਰਹੇ ਹਨ। ਜਦ ਭਾਖੜਾ ਡੈਮ ਬਣਾਕੇ ਬਿਜਲੀ ਪੈਦਾ ਕੀਤੀ ਜਾਣ ਦੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਸਨ ਤਦ ਇਹਨਾਂ ਤਰਕਾਂ ਦੇ ਸਾਹ ਸਵਾਰਾਂ ਨੇ ਇਸ ਦਾ ਵਿਰੋਧ ਇਹ ਕਹਿਕੇ ਕੀਤਾ ਕਿ ਜਦ ਪਾਣੀ ਵਿੱਚੋਂ  ਬਿਜਲੀ ਕੱਢ ਲਈ ਗਈ ਤਦ ਇਹ ਪਾਣੀ ਕਿਸ ਕੰਮ ਦਾ ਰਹਿ ਜਾਵੇਗਾ। ਜਦ ਪਹਿਲੀ ਵਾਰ ਭਾਰਤ ਵਿੱਚ ਰੇਲ ਆਈ ਤਦ ਵੀ ਬਹੁਤ ਸਾਰੇ ਲੋਕ ਆਖਦੇ ਸਨ ਕਿ ਇਸ ਵਿੱਚ ਜਰੂਰ ਕਿਧਰੇ ਲੁਕੋਕੇ ਬਲਦ ਜੋੜੇ ਹੋਏ ਹੋਣਗੇ ਆਦਿ। ਕੁਦਰਤ ਹਮੇਸਾਂ ਆਪਣੀ ਬੁੱਕਲ ਵਿੱਚ ਅਸੰਖ ਭੇਤ ਛੁਪਾਈ ਰੱਖਦੀ ਹੈ ਜਿਸ ਵਿੱਚੋਂ ਸਮੇਂ ਸਮੇਂ ਤੇ ਇਸ ਵਿੱਚੋਂ ਓੁਪਜੇ ਮਨੁੱਖ ਆਦਿ ਤਿਨਕੇ ਸਮਾਨ ਜੀਵ ਕਦੀ ਕਦੀ ਕੁੱਝ ਭੇਦ ਸਮਝ ਲੈਦੇਂ ਹਨ ਅਤੇ ਜਿੱਤ ਦੇ ਲਲਕਾਰੇ ਮਾਰਨੇ ਸੁਰੂ ਕਰ ਦਿੰਦੇ ਹਨ ਕਿ ਓੁਹ ਹੁਣ ਕੁਦਰਤ ਓੁੱਪਰ ਜਿੱਤ ਪਾਕੇ ਹੀ ਹਟਣਗੇ ਪਰ ਇਹ ਜਿੱਤ ਮਨੁੱਖ ਨੂੰ ਕਦੀ ਨਸੀਬ ਨਹੀਂ ਹੋਵੇਗੀ। ਕੁਦਰਤ ਵਿੱਚੋਂ ਮਨੁੱਖ ਓੁਪਜਿਆ ਹੈ ਮਨੁੱਖ ਨੇ ਕੁਦਰਤ ਨਹੀਂ ਪੈਦਾ ਕੀਤੀ। ਮਨੁੱਖ ਕੁਦਰਤ ਦਾ ਪੈਦਾਵਾਰ ਹੈ ਇਸ ਲਈ ਹਮੇਸਾਂ ਹੀ ਕੁਦਰਤ ਤੋਂ ਛੋਟਾ ਰਹੇਗਾ । ਕੁਦਰਤ ਜਾਂ ਖੁਦਾ ਨਾਲ ਇੱਕਮਿਕ ਗਿਆਨੀ ਅਤੇ ਵਿਗਿਆਨੀ ਤਾਂ ਇਸ ਨੂੰ ਸਮਝਣ ਕਰਕੇ ਨਿਮਾਣੇ ਬਣੇ ਰਹਿੰਦੇ ਹਨ ਪਰ ਅਗਿਆਨੀ ਲੋਕ ਜੋ ਗਿਆਨ ਅਤੇ ਵਿਗਿਅਨ ਤੋਂ ਕੋਹਾਂ ਦੂਰ ਹੁੰਦੇ ਹਨ ਆਪਣੇ ਆਪ ਨੂੰ ਕੁਦਰਤ ਤੋਂ ਵੱਡਾ ਬਣਕੇ ਤਰਕਾਂ ਦੇ ਸਹਾਰੇ ਜਾਂ ਦੂਸਰਿਆਂ ਦੀਆਂ ਬਣਾਈਆਂ ਚੀਜਾਂ  ਦੇ ਸਹਾਰੇ ਵੱਡੇ ਬਣਨ ਦੀ ਕੋਸਿਸ ਕਰਦੇ ਹਨ ਅਤੇ ਹਮੇਸਾਂ ਹਾਰਦੇ ਰਹਿੰਦੇ ਹਨ। ਚੰਗੇ ਅਤੇ ਮਸਹੂਰ ਸਫਲ ਡਾਕਟਰ ਕਦੀ ਵੀ ਦਾਅਵਾ ਨਹੀਂ ਕਰਦੇ ਕਿ ਓੁਹ ਹਰ ਬਿਮਾਰੀ ਠੀਕ ਕਰ ਸਕਦੇ ਹਨ ਓੁਹ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਅਸੀਂ ਦਵਾਈ ਨਾਲ ਇਲਾਜ ਕਰਨ ਦੀ ਕੋਸਿਸ ਕਰਦੇ ਹਾਂ ਪਰ ਅਸਲ ਤੰਦਰੁਸਤੀ ਤਾਂ ਕੁਦਰਤ ਜਾਂ ਓੁਸ ਅਣਜਾਣੀ ਖੁਦਾਈ ਤਾਕਤ ਦੇ ਹੱਥ ਹੁੰਦੀ ਹੈ।

ਸੋ ਜਦ ਤੱਕ ਮਨੁੱਖ ਦੁਨੀਆਂ ਨੂੰ ਅੱਖਾ ਬੰਦ ਕਰਕੇ ਗਿਆਨ ਦੀ ਅੱਖ ਨਾਲ ਦੇਖਦਾ ਹੈ ਤਦ ਹੀ ਸੱਚ ਅਤੇ ਅਸਲੀਅਤ ਦੇ ਨੇੜੇ ਹੁੰਦਾਂ ਹੈ। ਗੁਰਬਾਣੀ ਵਿੱਚ ਮਹਾਨ ਗੁਰੂ ਵੀ ਦੁਨੀਆਂ ਅਤੇ ਕੁਦਰਤ ਨੂੰ ਅੱਖਾਂ ਬਾਝੋਂ ਦੇਖਣਾਂ ਅਤੇ ਕੰਨਾਂ ਬਾਝੋਂ ਸੁਣਨ ਦੀ ਬਾਤ ਪਾਓੁਂਦੇ ਹਨ। ਪਰ ਦੁਨੀਆਂ ਵਿੱਚ ਖੁਭਿਆ ਹੋਇਆ ਮਨੁੱਖ ਨਾਂ ਆਪਣੀਆਂ ਅੱਖਾਂ ਬੰਦ ਕਰਦਾ ਹੈ ਅਤੇ ਨਾਂ ਹੀ ਕੰਨਾਂ ਤੇ ਹੱਥ ਰੱਖਦਾ ਹੈ। ਜਦ ਕੁਦਰਤ ਮਨੁੱਖ ਦੀਆਂ ਇਹ ਦੁਨੀਆਂ ਦੇਖਣ ਸੁਣਨ ਵਾਲੀਆਂ ਇੰਦਰੀਆਂ ਬੰਦ ਕਰਦੀ ਹੈ ਤਦ ਤੱਕ ਵਕਤ ਗੁਜਰ ਚੁੱਕਿਆ ਹੁੰਦਾਂ ਹੈ।

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥

ਮਾਝ ਕੀ ਵਾਰ: (ਮ: ੨) ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੨

 

ਗੁਰਚਰਨ ਪੱਖੋਕਲਾਂ  9417727245

You can leave a response, or trackback from your own site.

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।