ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਨਿਰਮਲ ਬਾਬੇ ਦੇ ਚੁੰਗਲ ਵਿੱਚ …..” ਆਮ ਹਿੰਦੁਸਤਾਨੀ ” …ਪ੍ਰੀਤ ਪ੍ਰਭ

ਨਿਰਮਲ ਬਾਬੇ ਦੇ ਚੁੰਗਲ ਵਿੱਚ …..

ਪਖੰਡੀ ਨਿਰਮਲ ਬਾਬਾ

ਧੰਨਵਾਦ ਹੈ ਉਸ ਦਾਤੇ ਦਾ ਜਿਸਦੀ ਬਖਸ਼ਿਸ਼ ਸਦਕਾ ਮੇਰਾ ਜਨਮ ਇੱਕ ਅਜਿਹੇ ਸਿੱਖ ਪਰਿਵਾਰ ਵਿੱਚ ਹੋਇਆ ਜਿੱਥੇ ਵਹਿਮ-ਭਰਮ , ਊਚ-ਨੀਚ ਤੇ ਜਾਤ – ਪਾਤ  ਦੀ ਕੋਈ ਅਹਿਮੀਅਤ ਨਹੀਂ ਸੀ ।

ਅੱਜ ਤੋਂ ਕੁਝ ਦਿਨ ਪਹਿਲਾਂ ਇਸ ਪਾਖੰਡੀ ਬਾਬੇ ਬਾਰੇ ਮੈਨੂੰ ਮੇਰੇ ਦੋਸਤ ਨੇ ਫੋਨ ਤੇ ਦੱਸਿਆ ਕਿ ਇਸਦੇ ਸਤਸੰਗ ਵਿੱਚ ਜੋ ਮੰਗ ਲਿਆ ਜਾਵੇ ਉਹ ਪੂਰਾ ਹੋ ਜਾਂਦਾ ਹੈ । ਮੈਨੂੰ ਹੈਰਾਨੀ ਵੀ ਹੋ ਰਹੀ ਸੀ ਤੇ ਹਾਸਾ ਵੀ ਆ ਰਿਹਾ ਸੀ । ਮੈਂ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਮੇਰਾ ਗੁਰੂ ਦੀਨ ਦੁਨਿਆ ਦਾ ਮਾਲਕ ਹੈ ,ਕਿ ਜੇ ਮੈ ਉਸ ਕੋਲੋ ਮੰਗਾ ਤਾਂ ਕਿ ਪੁਰਾ ਨਹੀ ਹੋਵੇਗਾਂ । ਕਿ ਇਹ ਇਕ ਪਖੰਡੀ ਬਾਬਾ ਅਕਾਲ ਪੁਰਖ ਤੋਂ ਵੀ ਵੱਡਾ ਹੋ ਗਿਆ ?

ਸੋਚਣ ਦੀ ਗੱਲ ਇਹ ਹੈ ਕੀ ਇਸ ਤਰਾਂ ਦੇ ਪਖੰਡੀ ਬਾਬਿਆਂ ਦੀ ਹੋਂਦ ਸਮਾਜ ਵਿਚ ਆਉਂਦੀ ਕਿਵੇਂ ਹੈ ?

ਜੇ ਸੋਚ ਵਿਚਾਰ ਕਰੀਏ ਤਾਂ ਨਤੀਜਾ ਇਹ ਹੀ ਸਾਹਮਣੇ ਆਵੇਗਾਂ , ਕਿ ਅਸੀ ਆਪਣੇ ਧਰਮ ਵਿਚ ਪੂਰੀ ਤਰਾਂ ਦ੍ਰਿੜ ਨਹੀ ਹੋਏ ।ਨਹੀ ਤਾਂ ਕੋਈ ਪਖੰਡੀ ਕਿੱਦਾਂ ਸਾਡੇ ਸਮਾਜ, ਸਾਡੇ ਮਨ ਵਿਚ ਜਗ੍ਹਾਂ ਬਣਾ ਜਾਵੇ ? ਬਾਕੀ ਧਰਮ ਦੇ ਲੋਕਾਂ ਬਾਰੇ ਮੈ ਕੁਝ ਨਹੀ ਕਹਿ ਸਕਦਾਂ ਪਰ ਜੇ ਇਕ ਸਿੱਖ ਇਸ ਤਰਾਂ ਦੀਆਂ ਗੱਲਾਂ ਅਤੇ ਬਾਬਿਆਂ ਉਤੇ ਵਿਸ਼ਵਾਸ਼ ਕਰੇਗਾਂ ਤਾਂ ਇਹ ਜਰੂਰ ਕਹਾਗਾਂ ਕਿ ਉਹ ਗੁਰੂ ਦਾ ਸਿੱਖ ਨਹੀ ਹੈ ।

ਅਫਸੋਸ ਦੀ ਗੱਲ ਇਹ ਹੈ ਕੀ ਕੁਝ ਸਿੱਖ ਵੀਰ ਵੀ ਅਜਿਹੇ ਪਖੰਡੀ ਬਾਬੇ ਦੇ ਚੁੰਗਲ ਵਿਚ ਫੱਸ ਚੁਕੇ ਨੇ । ਜਿੰਨਾਂ ਨੁੰ ਆਮ ਹੀ ਇਸ ਬਾਬੇ ਦੇ ਡਰਾਮਿਆਂ ਵਿੱਚ ਦੇਖਿਆ ਜਾ ਸਕਦਾ ਹੈ ।ਗੁਰਬਾਣੀ ਦਾ ਇਹ ਸੰਦੇਸ਼ ਸਾਨੂੰ ਸਾਰਿਆਂ ਨੂੰ ਪਰਪੱਕ ਕਰ ਲੈਣਾ ਚਾਹੀਦਾ ਹੈ ।

ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥

ਆਤਮ ਚੀਨ੍ਹਿਹ ਪਰਮ ਸੁਖੁ ਪਾਇਆ ॥੪।੧੫॥   

                                       (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ੩੭੫)

 

You can leave a response, or trackback from your own site.

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।