ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ । - info@sikhjagolehar.com

ਵੈਬਸਾਈਟ ਭਾਰਤੀ ਸਮੇਂ ਮੁਤਾਬਿਕ ਹਰ ਰੋਜ਼ ਸ਼ਾਮ 5 ਤੋਂ 7 ਵਜੇ ਤਕ ਅਪਡੇਟ ਕੀਤੀ ਜਾਂਦੀ ਹੈ ।

ਜਦੋਂ ਵਾੜ ਖੇਤ ਨੂੰ ਖਾਵੇ …… ਨਰਿੰਦਰ ਪਾਲ ਸਿੰਘ

ਜਦੋਂ ਵਾੜ ਖੇਤ ਨੂੰ ਖਾਵੇ ….

ਸਿੱਖੀ ਦਾ ਬੂਟਾ ਜੋ ਬਾਬੇ ਨਾਨਕ ਨੇ ਲਾਇਆ , ਦਸਾਂ ਜਾਮਿਆਂ ਚ ਜਿਸਨੂੰ ਸੀਂਚਿਆ ਗਿਆ , ਪੂਰਨ ਪਰਪੱਕ ਰੂਪ ਵਿਚ ਸੰਗਤ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਸਦੀ ਠੰਡੀ ਛਾਂ ਦਾ ਨਿੱਘ ਮਾਣਿਆ ਜਾ ਸਕੇ । ਉਸ ਰੁੱਖ ਨੂੰ ਬਚਾ ਕੇ ਰੱਖਣ ਲਈ ਦਸ਼ਮੇਸ਼ ਪਿਤਾ ਨੇ ਖਾਲਸੇ ਦੀ ਸਿਰਜਣਾ ਕੀਤੀ । ਅੱਜ ਉਸ ਖਾਲਸੇ ਦੇ ਭੇਸ ਵਿੱਚ ਕੁਝ ਮਸੰਦ ਆ ਰਲੇ ।

ਜਿਹੜੇ ਅੱਜ ਆਖ ਰਹੇ ਹਨ ਸਾਨੂੰ ਜਥੇਦਾਰਾਂ ਦੀ ਲੋੜ ਨਹੀਂ , ਅਕਾਲ-ਤਖਤ ਦੀ ਲੋੜ ਨਹੀਂ , ਰਹਿਤ – ਮਰਿਯਾਦਾ ਦੀ ਲੋੜ ਨਹੀਂ ….. ਆਪਣੀ ਬੋਲੀ ਵਿੱਚ ਸੋਚ ਨੂੰ ਹੀ ਤਖਤ ਦੱਸਣ ਵਾਲੀ ਇਹ ਜੁੰਡਲੀ ਕੁਝ ਦਿਨਾਂ ਤਕ ਸ਼ਾਇਦ ਇਹ ਵੀ ਕਹਿ ਦੇਵੇ ਕਿ ਇਨਾਂ ਦਾ ਜਨਮ ਵੀ ਆਪਣੇ ਆਪ ਤੋਂ ਹੋਇਆ ਹੈ , ਮਾਂ-ਬਾਪ ਦਾ ਕੋਈ ਕਿਰਦਾਰ ਨਹੀਂ ।

ਅਜਿਹੀ ਸੋਚ ਦੇ ਧਾਰਨੀ ਮੰਜ਼ਿਲ ਤਕ ਪਹੁੰਚਣ ਦਾ ਸੌਖਾ ਤੇ ਛੋਟਾ ਰਸਤਾ ਲੱਭਦੇ ਹਨ , ਵਿਚਾਰਾਂ ਦੇ ਭੇਦਭਾਵ ਨੂੰ ਸੰਗਤ ਰੂਪ ਵਿਚ ਸੁਲਝਾਉਣਾ ਇਨਾਂ ਦੇ ਵੱਸ ਦੀ ਗੱਲ ਨਹੀਂ ।

ਇਸ ਚੰਡਾਲ ਚੌਂਕੜੀ ਵਿੱਚ ਮੂਖ ਭੂਮਿਕਾ ਨਿਭਾ ਰਿਹਾ ਹੈ ……. ਦਿਲਗੀਰ ਤੇ ਇਸ ਦਾ ਸਾਥ ਦੇ ਰਹੇ ਹਨ ਇਸਦੇ ਨਲਾਇਕ ਸਾਥੀ ਕੰਵਲਦੀਪ ਸਿੰਘ , ਗੁਰਸੇਵਕ ਸਿੰਘ ਮਦਰੱਸਾ , ਰੇਸ਼ਮ ਸਿੰਘ , ਜਗਜੀਤ ਸਿੰਘ ਖਾਲਸਾ ਅਤੇ ਅਸਿੱਧੇ ਤੌਰ ਤੇ ਇਨਾਂ ਨਾਲ ਜੁੜਿਆ ਅਖੌਤੀ ਪ੍ਰੋਫੈਸਰ ਦਰਸ਼ਨ ਸਿੰਘ ।

ਅਜਿਹੇ ਮਸੰਦ ਸਿੱਖੀ ਰੂਪ ਵਿੱਚ ਇੱਕ ਅਜਿਹੀ ਵਾੜ ਹੈ ਜੋ ਸਿੱਖੀ ਨੂੰ ਖਾਣਾ ਸ਼ੁਰੂ ਕਰ ਚੁੱਕੀ ਹੈ ।

 

You can leave a response, or trackback from your own site.

Leave a Reply

ਸਿੱਖ ਇਤਿਹਾਸ ਨੂੰ ਵਿਗਾੜਨ ਦੀ ਸਾਜਿਸ਼ -  ਨਾਨਕਸ਼ਾਹੀ ਕੈਲੰਡਰ 


ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।

Powered by | Designed by: seo jobs | Thanks to seo services, penny auctions and transcription services

ਪਾਠਕ ਆਪਣੇ ਸੁਝਾਅ , ਲਿਖਤਾਂ ਅਤੇ ਖਬਰਾਂ ਇਸ ਈ-ਮੇਲ ਤੇ ਭੇਜ ਸਕਦੇ ਹਨ ।